Need help dealing with violent or distressing online content? Learn more

ਪੰਜਾਬੀ (Punjabi)

ਪੰਜਾਬੀ ਵਿੱਚ ਔਨਲਾਈਨ ਸੁਰੱਖਿਆ ਸਲਾਹ ਅਤੇ ਸਰੋਤਾਂ ਦੀ ਪੜਚੋਲ ਕਰੋ।

ਈ-ਸੇਫ਼ਟੀ ਕਮਿਸ਼ਨਰ (eSafety)

ਈ-ਸੇਫ਼ਟੀ ਕਮਿਸ਼ਨਰ (eSafety) ਔਨਲਾਈਨ ਸੁਰੱਖਿਆ ਸੰਬੰਧੀ ਆਸਟ੍ਰੇਲੀਆ ਦਾ ਸੁਤੰਤਰ ਰੈਗੂਲੇਟਰ ਹੈ। ਅਸੀਂ ਆਸਟ੍ਰੇਲੀਆ ਦੀ ਇੱਕ ਸਰਕਾਰੀ ਏਜੰਸੀ ਹਾਂ। 

eSafety ਸਾਰੇ ਆਸਟ੍ਰੇਲੀਆਈ ਲੋਕਾਂ ਨੂੰ ਔਨਲਾਈਨ ਨੁਕਸਾਨਾਂ ਤੋਂ ਸੁਰੱਖਿਅਤ ਰੱਖਣ ਵਿੱਚ ਮੱਦਦ ਕਰਦੀ ਹੈ ਅਤੇ ਸੁਰੱਖਿਅਤ, ਵਧੇਰੇ ਸਕਾਰਾਤਮਕ ਔਨਲਾਈਨ ਅਨੁਭਵ ਕਰਨ ਦੇ ਤਰੀਕਿਆਂ ਨੂੰ ਉਤਸ਼ਾਹਿਤ ਕਰਦੀ ਹੈ। ਸਾਡੇ ਕੋਲ ਜ਼ਿਆਦਾਤਰ ਔਨਲਾਈਨ ਪਲੇਟਫਾਰਮਾਂ ਅਤੇ ਫੋਰਮਾਂ ਵਿੱਚ ਆਸਟ੍ਰੇਲੀਆਈ ਲੋਕਾਂ ਦੀ ਸੁਰੱਖਿਆ ਲਈ ਕਾਨੂੰਨੀ ਸ਼ਕਤੀਆਂ ਹਨ ਜਿੱਥੇ ਲੋਕ ਸ਼ੋਸ਼ਣ ਜਾਂ ਨੁਕਸਾਨ ਦਾ ਅਨੁਭਵ ਕਰਦੇ ਹਨ।

eSafety ਕੋਲ ਮੁਫ਼ਤ ਔਨਲਾਈਨ ਸੁਰੱਖਿਆ ਪ੍ਰੋਗਰਾਮ ਅਤੇ ਸਰੋਤ ਵੀ ਹਨ। 

eSafety ਗੰਭੀਰ ਤੌਰ 'ਤੇ ਨੁਕਸਾਨਦੇਹ ਔਨਲਾਈਨ ਸਮੱਗਰੀ ਨੂੰ ਹਟਾਉਣ ਵਿੱਚ ਵੀ ਮੱਦਦ ਕਰ ਸਕਦੀ ਹੈ। ਗੰਭੀਰ ਨੁਕਸਾਨਦੇਹ ਸਮੱਗਰੀ ਵਿੱਚ ਸ਼ਾਮਲ ਹੋ ਸਕਦੇ ਹਨ:

ਇਹ ਜਾਣਨ ਲਈ ਕਿ ਰਿਪੋਰਟ ਕਿਵੇਂ ਕੀਤੀ ਜਾਵੇ, ਇੱਥੇ ਜਾਓ: eSafety.gov.au/report

ਤੁਸੀਂ eSafety ਨੂੰ ਰਿਪੋਰਟ ਕਰਨ ਵਿੱਚ ਤੁਹਾਡੀ ਮੱਦਦ ਕਰਨ ਲਈ ਦੁਭਾਸ਼ੀਆ ਲੈਣ ਲਈ 131 450 'ਤੇ 'ਅਨੁਵਾਦ ਅਤੇ ਦੁਭਾਸ਼ੀਆ ਸੇਵਾ' ਨੂੰ ਵੀ ਫ਼ੋਨ ਕਰ ਸਕਦੇ ਹੋ।

ਤੁਸੀਂ ਇਸ ਪੰਨੇ ਦੇ ਅੰਗਰੇਜ਼ੀ ਭਾਗਾਂ ਨੂੰ ਪੜ੍ਹਨ ਲਈ ਗੂਗਲ ਟ੍ਰਾਂਸਲੇਟ ਦੀ ਵਰਤੋਂ ਕਰ ਸਕਦੇ ਹੋ।

On this page:

What to do if you see distressing content online

Online spaces should be safe for everyone, but you may sometimes come across content that is distressing – especially if it shows extreme violence or acts of terrorism.

This fact sheet has information about what to do and how to get support if you see online content that is seriously harmful and disturbing.

Adult cyber abuse

ਬਾਲਗ਼ ਸਾਈਬਰ ਸ਼ੋਸ਼ਣ ਬਾਰੇ ਝੱਟਪਟ ਗਾਈਡ

ਇਹ ਗਾਈਡ ਦੱਸਦੀ ਹੈ ਕਿ ਬਾਲਗ਼ ਸਾਈਬਰ ਸ਼ੋਸ਼ਣ ਕੀ ਹੁੰਦਾ ਹੈ, ਜੇਕਰ ਤੁਸੀਂ ਇਸਦਾ ਅਨੁਭਵ ਕਰਦੇ ਹੋ ਤਾਂ ਕੀ ਕਰਨਾ ਹੈ, ਅਤੇ ਇਸਦੀ ਰਿਪੋਰਟ ਕਿਵੇਂ ਕਰਨੀ ਹੈ ਅਤੇ ਮੱਦਦ ਕਿਵੇਂ ਪ੍ਰਾਪਤ ਕਰਨੀ ਹੈ।

Cyberbullying

ਸਾਈਬਰ ਧੱਕੇਸ਼ਾਹੀ ਬਾਰੇ ਝੱਟਪਟ ਗਾਈਡ

ਇਹ ਗਾਈਡ ਦੱਸਦੀ ਹੈ ਕਿ ਸਾਈਬਰ ਧੱਕੇਸ਼ਾਹੀ ਕੀ ਹੁੰਦੀ ਹੈ, ਜੇਕਰ ਤੁਸੀਂ ਇਸਦਾ ਅਨੁਭਵ ਕਰਦੇ ਹੋ ਤਾਂ ਕੀ ਕਰਨਾ ਹੈ, ਅਤੇ ਇਸਦੀ ਰਿਪੋਰਟ ਕਿਵੇਂ ਕਰਨੀ ਹੈ ਅਤੇ ਮੱਦਦ ਕਿਵੇਂ ਪ੍ਰਾਪਤ ਕਰਨੀ ਹੈ।

Child sexual abuse online

Factsheets

Download and print our advice summaries.

Videos

Watch these videos to help you understand what child sexual abuse online is, how to prevent it, and what to do if it happens to a child in your care.

Audio

ਇਸ ਵੀਡੀਓ ਵਿੱਚ ਬੱਚਿਆਂ ਦੇ
ਜਿਨਸੀ ਸ਼ੋਸ਼ਣ ਬਾਰੇ ਗੱਲਬਾਤ ਕੀਤੀ ਗਈ ਹੈ

ਜੋ ਕੁੱਝ ਦਰਸ਼ਕਾਂ ਲਈ ਪ੍ਰੇਸ਼ਾਨ ਕਰਨ ਵਾਲੀ ਹੋ ਸਕਦੀ ਹੈ।

ਸਹਾਇਤਾ ਲਈ ਕਿਸੇ ਨਾਲ ਗੱਲ ਕਰਨ ਲਈ
Lifeline ਜਾਂ 1800 RESPECT ਨਾਲ ਸੰਪਰਕ ਕਰੋ।

ਜਦੋਂ ਔਨਲਾਈਨ ਬਾਲ ਜਿਨਸੀ ਸ਼ੋਸ਼ਣ
ਨਿੱਜੀ ਰੂਪ ਵਿੱਚ ਨਾ ਹੋ ਕੇ ਔਨਲਾਈਨ ਹੁੰਦਾ ਹੈ,

ਤਾਂ ਇਹ ਅਜੇ ਵੀ ਬਾਲ ਜਿਨਸੀ ਸ਼ੋਸ਼ਣ ਹੀ ਹੁੰਦਾ ਹੈ।

ਇਹ ਉਦੋਂ ਹੋ ਸਕਦਾ ਹੈ ਜਦੋਂ ਕੋਈ ਵਿਅਕਤੀ
ਕਿਸੇ ਗੇਮ ਜਾਂ ਸੋਸ਼ਲ ਮੀਡੀਆ ਉੱਪਰ

ਕਿਸੇ ਬੱਚੇ ਜਾਂ ਕਿਸ਼ੋਰ 'ਤੇ

ਆਪਣੇ ਸਰੀਰ ਬਾਰੇ ਗੱਲ ਕਰਨ ਲਈ,

ਜਾਂ ਆਪਣੇ ਕਾਮੁਕ ਅਨੁਭਵਾਂ ਬਾਰੇ ਗੱਲ ਕਰਨ ਲਈ,

ਜਾਂ ਆਪਣੀਆਂ ਨਗਨ ਤਸਵੀਰਾਂ

ਜਾਂ ਆਪਣੇ ਆਪ ਦੇ ਕਾਮੁਕ ਵੀਡੀਓ ਭੇਜਣ ਅਤੇ
ਲਾਈਵ ਸਟ੍ਰੀਮ ਕਰਨ ਲਈ ਦਬਾਅ ਪਾਉਂਦਾ ਹੈ।

ਉਹ ਵਿਅਕਤੀ ਕੋਈ ਦੋਸਤ,
ਰਿਸ਼ਤੇਦਾਰ ਜਾਂ ਅਜਨਬੀ ਹੋ ਸਕਦਾ ਹੈ।

ਮਾਪੇ ਅਤੇ ਦੇਖਭਾਲ ਕਰਨ ਵਾਲੇ ਵਜੋਂ,
ਅਸੀਂ ਆਪਣੇ ਬੱਚਿਆਂ ਦੀ ਰੱਖਿਆ ਕਰਨ ਵਿੱਚ ਮੱਦਦ ਕਰ ਸਕਦੇ ਹਾਂ।

ਔਨਲਾਈਨ ਸੁਰੱਖਿਆ ਵਿਸ਼ੇਸ਼ਤਾਵਾਂ ਨੂੰ ਕਿਵੇਂ ਵਰਤਣਾ ਹੈ

ਅਤੇ ਜਿਵੇਂ-ਜਿਵੇਂ ਤੁਹਾਡੇ ਬੱਚੇ ਵੱਧਦੇ ਅਤੇ ਵਿਕਸਿਤ ਹੁੰਦੇ ਹਨ,

ਉਨ੍ਹਾਂ ਨਾਲ ਔਨਲਾਈਨ ਜਿਨਸੀ ਸ਼ੋਸ਼ਣ ਬਾਰੇ ਕਿਵੇਂ ਗੱਲ ਕਰਨੀ ਹੈ,

ਇਸ ਬਾਰੇ ਹੋਰ ਜਾਣਕਾਰੀ ਲਈ eSafety.gov.au 'ਤੇ ਜਾਓ।

ਬੱਚਿਆਂ ਦਾ ਔਨਲਾਈਨ ਜਿਨਸੀ ਸ਼ੋਸ਼ਣ ਕਿਵੇਂ ਹੁੰਦਾ ਹੈ? How does child sexual abuse happen online?

Audio

ਇਸ ਵੀਡੀਓ ਵਿੱਚ ਬੱਚਿਆਂ ਦੇ
ਜਿਨਸੀ ਸ਼ੋਸ਼ਣ ਬਾਰੇ ਗੱਲਬਾਤ ਕੀਤੀ ਗਈ ਹੈ

ਜੋ ਕੁੱਝ ਦਰਸ਼ਕਾਂ ਲਈ ਪ੍ਰੇਸ਼ਾਨ ਕਰਨ ਵਾਲੀ ਹੋ ਸਕਦੀ ਹੈ।

ਸਹਾਇਤਾ ਲਈ ਕਿਸੇ ਨਾਲ ਗੱਲ ਕਰਨ ਲਈ
Lifeline ਜਾਂ 1800 RESPECT ਨਾਲ ਸੰਪਰਕ ਕਰੋ।

ਔਨਲਾਈਨ ਬਾਲ ਜਿਨਸੀ ਸ਼ੋਸ਼ਣ
ਕੋਈ ਵੀ ਉਹ ਜਿਨਸੀ ਸ਼ੋਸ਼ਣ ਹੈ

ਜੋ ਬੱਚੇ ਜਾਂ ਕਿਸ਼ੋਰ ਦੇ ਨਾਲ ਇੰਟਰਨੈੱਟ 'ਤੇ ਹੁੰਦਾ ਹੈ।

ਇਹ ਉਦੋਂ ਹੋ ਸਕਦਾ ਹੈ ਜਦੋਂ ਕਿਸੇ ਬੱਚੇ 'ਤੇ ਔਨਲਾਈਨ

ਆਪਣੇ ਸਰੀਰ ਦੇ ਗੁਪਤ ਅੰਗਾਂ ਬਾਰੇ
ਗੱਲ ਕਰਨ,

ਨਗਨ ਤਸਵੀਰਾਂ ਸਾਂਝੀਆਂ ਕਰਨ ਜਾਂ ਲਾਈਵ ਸਟ੍ਰੀਮਿੰਗ ਦੌਰਾਨ

ਕਾਮੁਕ ਵਿਵਹਾਰ ਕਰਨ ਲਈ ਦਬਾਅ ਪਾਇਆ ਜਾਂਦਾ ਹੈ।

ਕਿਸੇ ਬੱਚੇ ਨੂੰ ਕਾਮੁਕਤਾ ਭਰੀ
ਅਸ਼ਲੀਲ ਸਮੱਗਰੀ ਭੇਜਣਾ ਵੀ ਸ਼ੋਸ਼ਣ ਹੈ।

ਸ਼ੋਸ਼ਣਕਰਤਾ ਅਕਸਰ ਬੱਚਿਆਂ ਨੂੰ ਠੱਗਣ, ਡਰਾਉਣ,

ਬਲੈਕਮੇਲ ਕਰਨ ਜਾਂ ਉਹਨਾਂ ਦੀਆਂ ਤਾਰੀਫ਼ਾਂ ਕਰਕੇ

ਉਹ ਸਭ ਕੁੱਝ ਕਰਨ ਲਈ ਮਜ਼ਬੂਰ ਕਰਦੇ ਹਨ,

ਜੋ ਉਹ ਮੰਗਦੇ ਹਨ।

ਉਹ ਪਹਿਲਾਂ ਬੱਚੇ ਨਾਲ ਉਨ੍ਹਾਂ ਚੀਜ਼ਾਂ ਬਾਰੇ ਗੱਲ ਕਰਕੇ

ਔਨਲਾਈਨ ਦੋਸਤੀ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ,

ਜੋ ਉਹ ਦੋਵੇਂ ਪਸੰਦ ਕਰਦੇ ਹਨ,

ਜਿਸਦਾ ਮਕਸਦ ਬੱਚੇ ਨਾਲ ਔਨਲਾਈਨ ਜਾਂ
ਸਿੱਧੇ ਤੌਰ 'ਤੇ ਸ਼ੋਸ਼ਣ ਕਰਨਾ ਹੋ ਸਕਦਾ ਹੈ।

ਸਾਰੇ ਬੱਚੇ ਇਹ ਨਹੀਂ ਸਮਝੇਗਾ ਕਿ
ਉਹਨਾਂ ਨੂੰ ਨੁਕਸਾਨ ਹੋਣ ਦਾ ਖ਼ਤਰਾ ਹੈ,

ਜਾਂ ਇਹ ਨਹੀਂ ਜਾਣਦੇ ਕਿ ਇਸ ਬਾਰੇ ਕਿਵੇਂ ਗੱਲ ਕਰਨੀ ਹੈ।

ਉਹ ਵਿਅਕਤੀ ਜੋ ਬੱਚੇ ਦਾ ਸ਼ੋਸ਼ਣ ਕਰ ਰਿਹਾ ਹੈ,

ਉਹ ਕੋਈ ਰਿਸ਼ਤੇਦਾਰ, ਦੋਸਤ ਜਾਂ ਅਜਨਬੀ ਵੀ ਹੋ ਸਕਦਾ ਹੈ।

ਲੋਕ ਔਨਲਾਈਨ
ਆਪਣੀ ਪਹਿਚਾਣ ਨੂੰ ਛੁਪਾ ਵੀ ਸਕਦੇ ਹਨ,

ਜਿਸ ਨਾਲ ਬੱਚਿਆਂ ਲਈ ਇਹ ਪਤਾ
ਲਗਾਉਣਾ ਔਖਾ ਹੋ ਜਾਂਦਾ ਹੈ

ਕਿ ਕਿਸ 'ਤੇ ਭਰੋਸਾ ਕਰਨਾ ਹੈ।

ਕੋਈ ਵੀ ਬੱਚਾ ਸ਼ੋਸ਼ਣ ਦਾ ਸ਼ਿਕਾਰ ਹੋ ਸਕਦਾ ਹੈ।

ਇਹ ਤੇਜ਼ੀ ਨਾਲ ਅਤੇ ਘਰ ਵਿੱਚ

ਮਾਪਿਆਂ ਅਤੇ ਦੇਖਭਾਲ ਕਰਨ ਵਾਲਿਆਂ ਨੂੰ
ਬਿਨਾਂ ਪਤਾ ਲੱਗੇ ਵੀ ਹੋ ਸਕਦਾ ਹੈ।

ਆਪਣੇ ਬੱਚੇ ਨਾਲ ਜਲਦੀ ਅਤੇ ਅਕਸਰ ਗੱਲ ਕਰਨਾ

ਉਨ੍ਹਾਂ ਨੂੰ ਔਨਲਾਈਨ ਜਿਨਸੀ ਸ਼ੋਸ਼ਣ ਦੇ
ਚੇਤਾਵਨੀ ਸੰਕੇਤਾਂ ਨੂੰ ਸਮਝਣ ਵਿੱਚ,

ਅਤੇ ਜੇ ਉਹ ਅਸਹਿਜ ਜਾਂ ਅਸੁਰੱਖਿਅਤ ਮਹਿਸੂਸ ਕਰਦੇ ਹਨ

ਤਾਂ ਇਸ ਬਾਰੇ ਆਵਾਜ਼ ਉਠਾਉਣ ਵਿੱਚ ਮੱਦਦ ਕਰ ਸਕਦਾ ਹੈ।

ਔਨਲਾਈਨ ਸੁਰੱਖਿਆ ਵਿਸ਼ੇਸ਼ਤਾਵਾਂ ਨੂੰ ਕਿਵੇਂ ਵਰਤਣਾ ਹੈ

ਅਤੇ ਜਿਵੇਂ-ਜਿਵੇਂ ਤੁਹਾਡੇ ਬੱਚੇ ਵੱਧਦੇ ਅਤੇ
ਵਿਕਸਿਤ ਹੁੰਦੇ ਹਨ,

ਉਨ੍ਹਾਂ ਨਾਲ ਔਨਲਾਈਨ ਜਿਨਸੀ ਸ਼ੋਸ਼ਣ ਬਾਰੇ ਕਿਵੇਂ ਗੱਲ ਕਰਨੀ ਹੈ,

ਇਸ ਬਾਰੇ ਹੋਰ ਜਾਣਕਾਰੀ ਲਈ eSafety.gov.au 'ਤੇ ਜਾਓ।

ਔਨਲਾਈਨ ਬਾਲ ਜਿਨਸੀ ਸ਼ੋਸ਼ਣ ਕੀ ਹੈ? What is child sexual abuse online?

Audio

ਇਸ ਵੀਡੀਓ ਵਿੱਚ ਬੱਚਿਆਂ ਦੇ
ਜਿਨਸੀ ਸ਼ੋਸ਼ਣ ਬਾਰੇ ਗੱਲਬਾਤ ਕੀਤੀ ਗਈ ਹੈ

ਜੋ ਕੁੱਝ ਦਰਸ਼ਕਾਂ ਲਈ ਪ੍ਰੇਸ਼ਾਨ ਕਰਨ ਵਾਲੀ ਹੋ ਸਕਦੀ ਹੈ।

ਸਹਾਇਤਾ ਲਈ ਕਿਸੇ ਨਾਲ ਗੱਲ ਕਰਨ ਲਈ
Lifeline ਜਾਂ 1800 RESPECT ਨਾਲ ਸੰਪਰਕ ਕਰੋ।

ਬਾਲ ਜਿਨਸੀ ਸ਼ੋਸ਼ਣ ਕਿਸ਼ੋਰਾਂ ਸਮੇਤ
ਬੱਚਿਆਂ ਨਾਲ ਔਨਲਾਈਨ ਹੋ ਸਕਦਾ ਹੈ।

ਮਾਪੇ ਅਤੇ ਦੇਖਭਾਲ ਕਰਨ ਵਾਲੇ ਵਜੋਂ,

ਅਸੀਂ ਆਪਣੇ ਬੱਚਿਆਂ ਦੀ ਸੁਰੱਖਿਆ ਕਰਨ ਲਈ
ਕੁੱਝ ਕਦਮ ਚੁੱਕ ਸਕਦੇ ਹਾਂ।

ਅਸੀਂ ਉਹਨਾਂ ਨਾਲ ਨਿਯਮਿਤ ਤੌਰ 'ਤੇ ਇਸ ਬਾਰੇ ਗੱਲ
ਕਰ ਸਕਦੇ ਹਾਂ ਕਿ ਉਹ ਔਨਲਾਈਨ ਕੀ ਕਰ ਰਹੇ ਹਨ,

ਇਸ ਨਾਲ ਉਨ੍ਹਾਂ ਨੂੰ ਕਿਸ ਤਰ੍ਹਾਂ ਮਹਿਸੂਸ ਹੁੰਦਾ ਹੈ

ਅਤੇ ਉਹ ਕਿਸ ਨਾਲ ਜੁੜਦੇ ਹਨ,

ਨਾਲ ਹੀ ਜਿਨਸੀ ਸ਼ੋਸ਼ਣ ਵਰਗੇ ਜ਼ੋਖਮਾਂ ਬਾਰੇ ਵੀ ਗੱਲ ਕਰ ਸਕਦੇ ਹਾਂ।

ਬੱਚੇ ਆਪਣੇ ਡਿਵਾਈਸਾਂ ਨੂੰ ਕਿਵੇਂ ਵਰਤਦੇ ਹਨ,
ਇਸ ਗੱਲ 'ਤੇ ਧਿਆਨ ਦੇਣਾ ਤੁਹਾਨੂੰ ਸਮੱਸਿਆਵਾਂ ਦਾ

ਜਲਦੀ ਪਤਾ ਲਗਾਉਣ ਵਿੱਚ ਮੱਦਦ ਕਰ ਸਕਦਾ ਹੈ।

ਡਿਵਾਈਸਾਂ ਅਤੇ ਪਲੇਟਫਾਰਮਾਂ 'ਤੇ
ਸੁਰੱਖਿਆ ਸੈਟਿੰਗਾਂ ਬਾਰੇ ਜਾਣੋ,

ਅਤੇ ਤੁਸੀਂ ਮਾਪਿਆਂ ਦੇ
ਨਿਯੰਤਰਣ ਵਰਤ ਸਕਦੇ ਹੋ

ਅਤੇ ਨੁਕਸਾਨਦਾਇਕ ਐਪਾਂ ਜਾਂ ਵੈੱਬਸਾਈਟਾਂ ਨੂੰ ਬਲੌਕ ਕਰ ਸਕਦੇ ਹੋ।

ਇਸ ਬਾਰੇ ਸੋਚੋ ਕਿ ਤੁਹਾਡੇ ਔਨਲਾਈਨ ਨੈੱਟਵਰਕ ਵਿੱਚ ਕੌਣ ਹੈ

ਅਤੇ ਇਹ ਕਿਵੇਂ ਦੂਜਿਆਂ ਨੂੰ
ਤੁਹਾਡੇ ਬੱਚੇ ਨਾਲ ਜੁੜਨ, ਜਾਂ ਉਹਨਾਂ ਦੀਆਂ

ਫ਼ੋਟੋਆਂ ਅਤੇ ਵੀਡੀਓ ਦੇਖਣ ਦੀ ਆਗਿਆ ਦੇ ਸਕਦਾ ਹੈ।

ਔਨਲਾਈਨ ਬਾਲ ਜਿਨਸੀ ਸ਼ੋਸ਼ਣ ਬਾਰੇ ਗੱਲ ਕਰਕੇ

ਆਪਣੇ ਭਾਈਚਾਰੇ ਨੂੰ ਸੁਰੱਖਿਅਤ ਬਣਾਉਣ ਵਿੱਚ ਮੱਦਦ ਕਰੋ

ਤਾਂ ਜੋ ਸ਼ੋਸ਼ਣ ਦਾ ਹੋਣਾ ਔਖਾ ਬਣਾਇਆ ਜਾ ਸਕੇ।

eSafety ਨੂੰ ਗ਼ੈਰ-ਕਾਨੂੰਨੀ ਅਤੇ ਪਾਬੰਦੀਸ਼ੁਦਾ
ਔਨਲਾਈਨ ਸਮੱਗਰੀ ਦੀ ਰਿਪੋਰਟ ਕਰੋ,

ਜਿਸ ਵਿੱਚ ਉਹ ਸਮੱਗਰੀ ਸ਼ਾਮਲ ਹੈ ਜੋ ਬਾਲ
ਜਿਨਸੀ ਸ਼ੋਸ਼ਣ ਨੂੰ ਦਰਸਾਉਂਦੀ ਹੈ ਜਾਂ ਉਤਸ਼ਾਹਿਤ ਕਰਦੀ ਹੈ।

ਵਧੇਰੇ ਸੁਝਾਵਾਂ ਲਈ eSafety.gov.au 'ਤੇ ਜਾਓ।

ਸਾਡੇ ਬੱਚਿਆਂ ਨੂੰ ਔਨਲਾਈਨ ਬਾਲ ਜਿਨਸੀ ਸ਼ੋਸ਼ਣ ਤੋਂ ਬਚਾਉਣਾ Protecting our children from sexual abuse online

Audio

ਇਸ ਵੀਡੀਓ ਵਿੱਚ ਬੱਚਿਆਂ ਦੇ
ਜਿਨਸੀ ਸ਼ੋਸ਼ਣ ਬਾਰੇ ਗੱਲਬਾਤ ਕੀਤੀ ਗਈ ਹੈ

ਜੋ ਕੁੱਝ ਦਰਸ਼ਕਾਂ ਲਈ ਪ੍ਰੇਸ਼ਾਨ ਕਰਨ ਵਾਲੀ ਹੋ ਸਕਦੀ ਹੈ।

ਸਹਾਇਤਾ ਲਈ ਕਿਸੇ ਨਾਲ ਗੱਲ ਕਰਨ ਲਈ
Lifeline ਜਾਂ 1800 RESPECT ਨਾਲ ਸੰਪਰਕ ਕਰੋ।

ਬੱਚਿਆਂ, ਸਮੇਤ ਕਿਸ਼ੋਰਾਂ ਨਾਲ
ਗੱਲ ਕਰਨਾ ਇੱਕ ਸ਼ਕਤੀਸ਼ਾਲੀ ਤਰੀਕਾ ਹੈ

ਜਿਸ ਨਾਲ ਅਸੀਂ ਉਹਨਾਂ ਦੇ ਔਨਲਾਈਨ
ਜਿਨਸੀ ਸ਼ੋਸ਼ਣ ਦੇ ਜ਼ੋਖਮ ਨੂੰ ਘਟਾ ਸਕਦੇ ਹਾਂ।

ਅਸੀਂ ਜਾਣਦੇ ਹਾਂ ਕਿ ਇਹ ਗੱਲਬਾਤ
ਚੁਣੌਤੀਪੂਰਨ ਜਾਂ ਅਜੀਬ ਲੱਗ ਸਕਦੀ ਹੈ।

ਪਰ ਜਦੋਂ ਬੱਚਿਆਂ ਨੂੰ ਜਿਨਸੀ ਸ਼ੋਸ਼ਣ ਬਾਰੇ ਪਤਾ ਹੁੰਦਾ ਹੈ

ਅਤੇ ਮਹਿਸੂਸ ਕਰਦੇ ਹਨ ਕਿ ਉਹ ਇਸ ਬਾਰੇ
ਆਪਣੇ ਸ਼ਬਦਾਂ ਵਿੱਚ ਖੁੱਲ੍ਹ ਕੇ ਗੱਲ ਕਰ ਸਕਦੇ ਹਨ,

ਤਾਂ ਉਹ ਆਪਣੀਆਂ ਚਿੰਤਾਵਾਂ ਜਾਂ ਸਵਾਲਾਂ ਬਾਰੇ
ਬੋਲਣ ਦੀ ਜ਼ਿਆਦਾ ਸੰਭਾਵਨਾ ਰੱਖਦੇ ਹਨ।

ਤੁਸੀਂ ਉਹਨਾਂ ਨੂੰ ਇਹ ਦੱਸ ਕੇ ਸ਼ੁਰੂਆਤ ਕਰ ਸਕਦੇ ਹੋ

ਕਿ ਉਹਨਾਂ ਨੂੰ ਔਨਲਾਈਨ ਅਤੇ
ਔਫਲਾਈਨ ਸੁਰੱਖਿਅਤ ਮਹਿਸੂਸ ਕਰਨ

ਅਤੇ ਨੁਕਸਾਨ ਤੋਂ ਸੁਰੱਖਿਅਤ ਰਹਿਣ ਦਾ ਅਧਿਕਾਰ ਹੈ।

ਫਿਰ ਤੁਸੀਂ ਜਿਨਸੀ ਸ਼ੋਸ਼ਣ ਬਾਰੇ ਉਨ੍ਹਾਂ ਦੀ ਸਮਝ
ਆਉਣ ਵਾਲੀ ਭਾਸ਼ਾ ਵਿੱਚ ਗੱਲ ਕਰ ਸਕਦੇ ਹੋ।

ਉਦਾਹਰਨ ਵਜੋਂ, ਇਹ ਸਮਝਾਓ
ਕਿ ਉਹ ਆਪਣੇ ਸਰੀਰ ਦੇ ਮਾਲਕ ਹਨ

ਅਤੇ ਅਜਿਹੀਆਂ ਗੱਲਾਂ ਕਹੋ ਜਿਵੇਂ,

‘ਕਿਸੇ ਲਈ ਵੀ ਕਿਸੇ ਬੱਚੇ ਤੋਂ ਕੱਪੜਿਆਂ ਤੋਂ
ਬਿਨਾਂ ਫ਼ੋਟੋਆਂ ਮੰਗਣਾ ਕਦੇ ਵੀ ਠੀਕ ਨਹੀਂ ਹੁੰਦਾ,’

ਅਤੇ ‘ਕਿਸੇ ਵੀ ਬਾਲਗ ਨੂੰ ਬੱਚੇ ਨਾਲ
ਆਪਣੀ ਦੋਸਤੀ ਨੂੰ ਰਾਜ਼ ਰੱਖਣ ਲਈ ਕਹਿਣਾ,

ਜਾਂ ਉਹਨਾਂ ਨੂੰ ਕਿਤੇ ਔਨਲਾਈਨ ਨਿੱਜੀ ਜਗ੍ਹਾ,

ਜਿਵੇਂ ਕਿ ਕਿਸੇ ਗੇਮ ਵਿੱਚ ਪ੍ਰਾਈਵੇਟ ਚੈਟ ਰੂਮ ਵਿੱਚ
ਜਾਣ ਲਈ ਕਹਿਣਾ ਕਦੇ ਵੀ ਠੀਕ ਨਹੀਂ ਹੁੰਦਾ।’

ਉਹਨਾਂ ਨੂੰ ਭਰੋਸਾ ਦਿਵਾਓ ਕਿ ਤੁਸੀਂ ਹਮੇਸ਼ਾ
ਉਹਨਾਂ ਦੀ ਗੱਲ ਸੁਣੋਗੇ ਅਤੇ ਉਹਨਾਂ ਦੇ ਪੱਖ ਵਿੱਚ ਰਹੋਗੇ

ਜੇਕਰ ਕੋਈ ਵੀ ਵਿਅਕਤੀ ਉਹਨਾਂ ਨੂੰ ਅਜਿਹਾ ਕੁੱਝ
ਕਰਨ ਲਈ ਕਹਿੰਦਾ ਹੈ ਜਿਸ ਨਾਲ ਉਹਨਾਂ ਨੂੰ ਅਸਹਿਜ,

ਅਸੁਰੱਖਿਅਤ ਜਾਂ ਡਰ ਮਹਿਸੂਸ ਹੁੰਦਾ ਹੈ।

ਇਹ ਵੀ ਸਪੱਸ਼ਟ ਕਰੋ ਕਿ ਉਹ ਹੋਰ
ਕਿਸ ਨਾਲ ਗੱਲ ਕਰ ਸਕਦੇ ਹਨ,

ਜਿਵੇਂ ਕਿ ਕਿਸੇ ਭਰੋਸੇਯੋਗ ਪਰਿਵਾਰਕ ਮੈਂਬਰਾਂ,
ਜਾਂ ਅਧਿਆਪਕਾਂ, ਜਾਂ ਕਿਡਜ਼ ਹੈਲਪਲਾਈਨ ਨਾਲ।

ਜਿਵੇਂ-ਜਿਵੇਂ ਤੁਹਾਡੇ ਬੱਚੇ ਵੱਧਦੇ ਅਤੇ ਵਿਕਸਿਤ ਹੁੰਦੇ ਹਨ,

ਔਨਲਾਈਨ ਜਿਨਸੀ ਸ਼ੋਸ਼ਣ ਬਾਰੇ
ਆਪਣੇ ਬੱਚਿਆਂ ਨਾਲ ਕਿਵੇਂ ਗੱਲ ਕਰਨੀ ਹੈ,

ਇਸ ਬਾਰੇ ਹੋਰ ਜਾਣਕਾਰੀ ਲਈ eSafety.gov.au 'ਤੇ ਜਾਓ।

ਅਸੀਂ ਔਨਲਾਈਨ ਜਿਨਸੀ ਸ਼ੋਸ਼ਣ ਬਾਰੇ ਗੱਲ ਕਰ ਸਕਦੇ ਹਾਂ। We can talk about online sexual abuse

Audio

ਔਨਲਾਈਨ ਬਾਲ ਜਿਨਸੀ ਸ਼ੋਸ਼ਣ ਦੇ
ਸੰਕੇਤਾਂ ਨੂੰ ਪਛਾਣਨਾ

ਜੋ ਕੁੱਝ ਦਰਸ਼ਕਾਂ ਲਈ ਪ੍ਰੇਸ਼ਾਨ ਕਰਨ ਵਾਲੀ ਹੋ ਸਕਦੀ ਹੈ।

ਸਹਾਇਤਾ ਲਈ ਕਿਸੇ ਨਾਲ ਗੱਲ ਕਰਨ ਲਈ
Lifeline ਜਾਂ 1800 RESPECT ਨਾਲ ਸੰਪਰਕ ਕਰੋ।

ਔਨਲਾਈਨ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋਏ ਬੱਚੇ,
ਜਿਸ ਵਿੱਚ ਕਿਸ਼ੋਰ ਸ਼ਾਮਿਲ ਹਨ, ਕੁੱਝ ਸੰਕੇਤ ਦਿਖਾ ਸਕਦੇ ਹਨ,

ਜਾਂ ਕਦੇ-ਕਦੇ ਕੋਈ ਵੀ ਸੰਕੇਤ ਨਹੀਂ ਦਿਖਾਉਂਦੇ।

ਇਹ ਬੱਚੇ ਦੀ ਉਮਰ, ਵਿਕਾਸ
ਅਤੇ ਸ਼ੋਸ਼ਣ ਕਿਵੇਂ ਹੋਇਆ ਹੈ,

ਇਸ 'ਤੇ ਨਿਰਭਰ ਕਰ ਸਕਦਾ ਹੈ।

ਜੇਕਰ ਅਸੀਂ ਆਪਣੇ ਬੱਚਿਆਂ ਵਿੱਚ ਕੋਈ ਅਜਿਹੀ
ਤਬਦੀਲੀ ਦੇਖਦੇ ਹਾਂ ਜੋ ਸਾਨੂੰ ਚਿੰਤਤ ਕਰਦੀ ਹੈ,

ਜਿਵੇਂ ਕਿ ਉਹ ਔਨਲਾਈਨ ਕੀ ਕਰ ਰਹੇ ਹਨ,
ਇਸ ਬਾਰੇ ਚਿੰਤਤ ਜਾਂ ਰਹੱਸਪੂਰਨ ਜਾਪਦੇ ਹਨ,

ਤਾਂ ਇਸ ਬਾਰੇ ਪੁੱਛਣਾ ਮਹੱਤਵਪੂਰਨ ਹੈ।

ਸਾਰੇ ਬੱਚੇ ਇਹ ਨਹੀਂ ਸਮਝਣਗੇ
ਜਾਂ ਤੁਹਾਨੂੰ ਨਹੀਂ ਦੱਸਣਗੇ ਕਿ

ਉਹ ਔਨਲਾਈਨ ਅਸੁਖਾਵਾਂ ਮਹਿਸੂਸ ਕਰ ਰਹੇ ਹਨ

ਜਾਂ ਜੇਕਰ ਉਹ ਸ਼ੋਸ਼ਣ ਦਾ ਸਾਹਮਣਾ ਕਰ ਰਹੇ ਹਨ।

ਇਸ ਗੱਲ 'ਤੇ ਧਿਆਨ ਦੇਣਾ ਮਹੱਤਵਪੂਰਨ ਹੈ
ਕਿ ਉਹ ਕਿਵੇਂ ਵਿਵਹਾਰ ਕਰਦੇ ਹਨ,

ਖ਼ਾਸ ਕਰਕੇ ਉਨ੍ਹਾਂ ਦੇ ਡਿਵਾਈਸਾਂ ਨਾਲ।

ਜੇਕਰ ਅਸੀਂ ਚਿੰਤਤ ਹਾਂ ਤਾਂ ਉਹਨਾਂ ਨਾਲ
ਗੱਲ ਕਰਨਾ ਮਦਦਗਾਰ ਹੋ ਸਕਦਾ ਹੈ।

ਅਸੀਂ ਕਹਿ ਸਕਦੇ ਹਾਂ,

'ਮੈਂ ਦੇਖਿਆ ਹੈ ਕਿ ਤੁਸੀਂ ਹਾਲ ਹੀ ਵਿੱਚ
ਆਪਣੇ ਫ਼ੋਨ ਦੀ ਜ਼ਿਆਦਾ ਵਰਤੋਂ ਕਰ ਰਹੇ ਹੋ,

ਅਤੇ ਕਈ ਵਾਰ ਤੁਸੀਂ ਚਿੰਤਤ ਦਿਖਾਈ ਦਿੰਦੇ ਹੋ।

'ਕੀ ਹੋ ਰਿਹਾ ਹੈ?'

ਜਾਂ ਮੈਂ ਤੁਹਾਨੂੰ ਤੁਹਾਡੇ ਵੱਲੋਂ ਹਾਲ ਹੀ ਵਿੱਚ ਔਨਲਾਈਨ
ਦੇਖੀ ਗਈ ਕੁੱਝ ਕਾਮੁਕ ਸਮੱਗਰੀ ਦਾ ਜ਼ਿਕਰ ਕਰਦੇ ਹੋਏ ਸੁਣਿਆ ਹੈ।

ਤੁਸੀਂ ਜਾਣਦੇ ਹੋ ਕਿ ਤੁਸੀਂ ਮੇਰੇ ਨਾਲ ਕਿਸੇ ਵੀ
ਚੀਜ਼ ਬਾਰੇ ਗੱਲ ਕਰ ਸਕਦੇ ਹੋ, ਠੀਕ ਹੈ ਨਾ?'

ਬੱਚੇ ਨੂੰ ਦੱਸੋ ਕਿ ਤੁਸੀਂ ਹਮੇਸ਼ਾ ਉਨ੍ਹਾਂ ਲਈ ਹਾਜ਼ਰ ਹੋ,

ਤੁਸੀਂ ਉਨ੍ਹਾਂ ਦੀ ਨਿੰਦਾ ਨਹੀਂ ਕਰੋਗੇ,

ਅਤੇ ਇਹ ਕਿ ਉਹ ਆਪਣੇ ਮਨ ਵਿੱਚ ਜੋ ਵੀ ਚਿੰਤਾ ਹੈ,
ਉਸਦੇ ਬਾਰੇ ਤੁਹਾਡੇ ਕੋਲ ਆ ਸਕਦੇ ਹਨ।

ਉਹਨਾਂ ਨੂੰ ਇਹ ਵੀ ਦੱਸੋ ਕਿ ਉਨ੍ਹਾਂ ਨੂੰ ਕੋਈ ਸਜ਼ਾ ਨਹੀਂ ਮਿਲੇਗੀ
ਜਾਂ ਡਿਵਾਈਸਾਂ ਵਰਤਣ 'ਤੇ ਪਾਬੰਦੀ ਨਹੀਂ ਲੱਗੇਗੀ।

ਜੇ ਤੁਹਾਨੂੰ ਪਤਾ ਲੱਗਦਾ ਹੈ ਕਿ
ਕਿਸੇ ਬੱਚੇ ਨਾਲ ਔਨਲਾਈਨ ਸ਼ੋਸ਼ਣ ਹੋ ਰਿਹਾ ਹੈ,

ਤਾਂ ਪਹਿਲਾਂ ਇਹ ਯਕੀਨੀ ਬਣਾਓ ਕਿ ਉਹ ਸੁਰੱਖਿਅਤ ਹਨ।

ਫਿਰ, ਇਸ ਸ਼ੋਸ਼ਣ ਦੀ ਰਿਪੋਰਟ

ਆਸਟ੍ਰੇਲੀਅਨ ਸੈਂਟਰ ਟੂ ਕਾਊਂਟਰ
ਚਾਈਲਡ ਐਕਸਪਲਾਇਟੇਸ਼ਨ ਨੂੰ ਕਰੋ।

eSafety.gov.au 'ਤੇ ਜਾ ਕੇ ਹੋਰ ਜਾਣੋ।

ਔਨਲਾਈਨ ਬਾਲ ਜਿਨਸੀ ਸ਼ੋਸ਼ਣ ਦੇ ਸੰਕੇਤਾਂ ਨੂੰ ਪਛਾਣਨਾ Recognising signs of child sexual abuse online

Audio

ਇਸ ਵੀਡੀਓ ਵਿੱਚ ਬੱਚਿਆਂ ਦੇ
ਜਿਨਸੀ ਸ਼ੋਸ਼ਣ ਬਾਰੇ ਗੱਲਬਾਤ ਕੀਤੀ ਗਈ ਹੈ

ਜੋ ਕੁੱਝ ਦਰਸ਼ਕਾਂ ਲਈ ਪ੍ਰੇਸ਼ਾਨ ਕਰਨ ਵਾਲੀ ਹੋ ਸਕਦੀ ਹੈ।

ਸਹਾਇਤਾ ਲਈ ਕਿਸੇ ਨਾਲ ਗੱਲ ਕਰਨ ਲਈ
Lifeline ਜਾਂ 1800 RESPECT ਨਾਲ ਸੰਪਰਕ ਕਰੋ।

2022 ਅਤੇ 2023 ਦੇ ਵਿਚਕਾਰ

ਆਸਟ੍ਰੇਲੀਅਨ ਸੈਂਟਰ ਟੂ ਕਾਊਂਟਰ ਚਾਈਲਡ ਐਕਸਪਲਾਇਟੇਸ਼ਨ
ਨੂੰ 40 ਹਜ਼ਾਰ ਤੋਂ ਵੱਧ

ਔਨਲਾਈਨ ਬਾਲ ਜਿਨਸੀ ਸ਼ੋਸ਼ਣ ਦੇ
ਮਾਮਲਿਆਂ ਦੀ ਰਿਪੋਰਟ ਕੀਤੀ ਗਈ ਸੀ,

ਜਿਨ੍ਹਾਂ ਵਿੱਚ ਦੁਰਵਿਵਹਾਰ ਵੀ ਸ਼ਾਮਲ ਹੈ –

ਅਤੇ ਅਸੀਂ ਜਾਣਦੇ ਹਾਂ ਕਿ ਸਾਰੇ ਸ਼ੋਸ਼ਣ ਦੇ
ਮਾਮਲਿਆਂ ਦੀ ਰਿਪੋਰਟ ਨਹੀਂ ਕੀਤੀ ਜਾਂਦੀ ਹੈ।

ਜੇਕਰ ਤੁਹਾਡੇ ਬੱਚੇ ਨਾਲ ਸ਼ੋਸ਼ਣ ਕੀਤਾ ਗਿਆ ਹੈ,

ਤਾਂ ਨਾਰਾਜ਼ ਜਾਂ ਗੁੱਸਾ ਮਹਿਸੂਸ ਹੋਣਾ ਸੁਭਾਵਿਕ ਗੱਲ ਹੈ,

ਪਰ ਸ਼ਾਂਤ ਰਹਿਣਾ ਉਹਨਾਂ ਨੂੰ ਜੋ ਵਾਪਰਿਆ ਹੈ
ਉਸ ਬਾਰੇ ਗੱਲ ਕਰਨ ਲਈ ਹੌਸਲਾ ਦੇ ਸਕਦਾ ਹੈ।

ਉਹ ਇਸ ਬਾਰੇ ਗੱਲ ਕਰਨ ਤੋਂ ਡਰਦੇ ਹੋ ਸਕਦੇ ਹਨ।

ਇਹ ਮਹੱਤਵਪੂਰਨ ਹੈ ਕਿ ਉਹ ਜਾਣਦੇ ਹਨ
ਕਿ ਇਹ ਉਹਨਾਂ ਦੀ ਗ਼ਲਤੀ ਨਹੀਂ ਹੈ,

ਅਤੇ ਇਹ ਕਿ ਅਜਿਹੇ ਬਾਲਗ਼ ਹਨ
ਜੋ ਉਹਨਾਂ ਦੀ ਮੱਦਦ ਕਰ ਸਕਦੇ ਹਨ।

ਸਭ ਤੋਂ ਪਹਿਲਾਂ,
ਇਹ ਯਕੀਨੀ ਬਣਾਓ ਕਿ ਤੁਹਾਡਾ ਬੱਚਾ ਸੁਰੱਖਿਅਤ ਹੈ।

ਜਾਣੋ ਕਿ ਤੁਸੀਂ ਇਕੱਲੇ ਨਹੀਂ ਹੋ।

ਦੋਸਤ, ਪਰਿਵਾਰ ਅਤੇ

Bravehearts, KidsHelpline,
ReachOut, ਅਤੇ Blue Knot ਵਰਗੀਆਂ ਸੇਵਾਵਾਂ

ਤੁਹਾਡੇ ਅਤੇ ਤੁਹਾਡੇ ਪਰਿਵਾਰ ਲਈ ਹਮੇਸ਼ਾ ਹਾਜ਼ਰ ਹਨ।

ਗੁਪਤ ਰਿਪੋਰਟ ਕਰਨ ਲਈ,

www.accce.gov.au 'ਤੇ
ਔਨਲਾਈਨ ਫਾਰਮ ਭਰੋ।

ਤੁਹਾਡੀ ਰਿਪੋਰਟ ਦਾ ਮੁਲਾਂਕਣ
ਆਸਟ੍ਰੇਲੀਅਨ ਫੈਡਰਲ ਪੁਲਿਸ ਦੇ

ਮਾਹਰ ਜਾਂਚਕਰਤਾਵਾਂ ਦੁਆਰਾ ਕੀਤਾ ਜਾਵੇਗਾ।

ਇਹ ਸਕਰੀਨਸ਼ਾਟ, ਲਿੰਕ, ਪ੍ਰੋਫਾਈਲ
ਜਾਂ ਖਾਤਿਆਂ, ਅਤੇ ਸ਼ੋਸ਼ਣ ਕਰਨ ਵਾਲੇ ਬਾਰੇ ਕੋਈ ਵੀ

ਹੋਰ ਵਿਸ਼ੇਸ਼ ਜਾਣਕਾਰੀ ਇਕੱਠੇ ਕਰਨ ਵਿੱਚ ਮੱਦਦ ਕਰ ਸਕਦਾ ਹੈ।

ਕਿਸੇ ਵੀ ਬੱਚੇ ਦੀਆਂ ਨੰਗੀਆਂ ਜਾਂ ਅਰਧ-ਨਗਨ ਤਸਵੀਰਾਂ ਨੂੰ
ਸੇਵ ਨਾ ਕਰੋ ਜਾਂ ਸਕਰੀਨ ਸ਼ਾਟ ਨਾ ਲਓ।
 

ਆਪਣੀ ਰਿਪੋਰਟ ਵਿੱਚ ਸਾਰੀ ਜਾਣਕਾਰੀ ਸ਼ਾਮਲ ਕਰੋ।

eSafety.gov.au 'ਤੇ ਜਾ ਕੇ ਹੋਰ ਜਾਣੋ।

ਔਨਲਾਈਨ ਜਿਨਸੀ ਸ਼ੋਸ਼ਣ ਦਾ ਸਾਹਮਣਾ ਕਰ ਰਹੇ ਬੱਚਿਆਂ ਦੀ ਮੱਦਦ ਕਰਨਾ Helping children experiencing sexual abuse online

Last updated: 19/11/2024